1. ਕੋਵਿਡ -19 ਦੇ ਕਾਰਨ ਉਤਪੰਨ ਹੋਈ ਗੰਭੀਰ ਸਥਿਤੀ ਦੇ ਸਨਮੁੱਖ ਵਿਦਿਆਰਥੀਆਂ ਦੀ ਸੁਰੱਖਿਆ ਹਿਤ ਵਿਭਾਗ ਵਲੋਂ ਫੈਸਲਾ ਲਿਆ ਗਿਆ ਹੈ ਕਿ ਜਿਹੜੇ ਕੋਰਸਾਂ ਵਿਚ ਇੰਟਰਨਲ ਅਸੈਸਮੈਂਟ ਲਈ ਰਿਸਪਾਂਸ ਸੀਟਾਂ/ਅਸਾਈਨਮੈਂਟਸ ਜਮ੍ਹਾਂ ਕਰਵਾਉਣ ਦੀ ਲੋੜ ਸੀ, ਹੁਣ ਵਿਦਿਆਰਥੀਆਂ ਨੂੰ ਰਿਸਪਾਂਸ ਸੀਟਾਂ /ਅਸਾਈਨਮੈਂਟਸ ਵਿਭਾਗ ਵਿਚ ਜਮ੍ਹਾਂ ਕਰਵਾਉਣ ਜਾਂ ਡਾਕ ਰਾਹੀਂ ਭੇਜਣ ਦੀ ਲੋੜ ਨਹੀਂ ਹੈ। ਉਨ੍ਹਾਂ ਦੀ ਇੰਟਰਨਲ ਅਸੈਸਮੈਂਟ ਪਿਛਲੇ ਸਮੈਸਟਰ ਦੀ ਇੰਟਰਨਲ ਅਸੈਸਮੈਂਟ ਵਿਚੋਂ ਪ੍ਰਾਪਤ ਅੰਕਾਂ ਦੇ ਆਧਾਰ ਤੇ ਹੀ ਲਗਾ ਦਿੱਤੀ ਜਾਵੇਗੀ। ਜਿਹੜੇ ਵਿਦਿਆਰਥੀਆਂ ਨੇ ਪਿਛਲੇ ਸਮੈਸਟਰ ਵਿਚ ਰਿਸਪਾਂਸ ਸੀਟਾਂ ਜਮ੍ਹਾਂ ਨਹੀਂ ਕਰਵਾਈਆਂ, ਉਨ੍ਹਾਂ ਦੀ ਇੰਟਰਨਲ ਅਸੈਸਮੈਂਟ ਬਾਰੇ ਉੱਚਿਤ ਨਿਰਣਾ ਵਿਭਾਗੀ ਇੰਟਰਨਲ ਅਸੈਸਮੈਂਟ ਕਮੇਟੀ ਦੁਆਰਾ ਲੈ ਲਿਆ ਜਾਵੇਗਾ।    NEW
  2. ਸਾਰੇ ਕੋਰਸਾਂ ਦੀ ਪਾਠ ਸਮੱਗਰੀ ਵਿਭਾਗੀ ਵੈਬਸਾਈਟ ਤੇ ਅਪਲੋਡ ਕੀਤੀ ਗਈ ਹੈ, ਇਸ ਲਈ ਵਿਦਿਆਰਥੀਆਂ ਨੂੰ ਬੇਨਤੀ ਹੈ ਕਿ ਇਸ ਦਾ ਪ੍ਰਯੋਗ ਕਰਨ ਅਤੇ ਵਿਭਾਗ ਵਿਚ ਪਾਠ ਸਮੱਗਰੀ ਲੈਣ ਲਈ ਆਉਣ ਤੋਂ ਗੁਰੇਜ਼ ਕਰਨ।    NEW
  3. ਸੈਸ਼ਨ 2020-21 ਲਈ ਦਾਖਲੇ ਜੁਲਾਈ ਦੇ ਮੱਧ ਵਿਚ ਆਰੰਭ ਹੋਣ ਦੀ ਸੰਭਾਵਨਾ ਹੈ। ਸਮੇਂ ਸਮੇਂ ਤੇ ਜਾਣਕਾਰੀ ਪ੍ਰਾਪਤ ਕਰਨ ਲਈ ਵਿਭਾਗੀ ਵੈਬਸਾਈਟ ਨਿਰੰਤਰ ਵੇਖੀ ਜਾਵੇ।    NEW
  1. In view of the current serious situation due to COVID-19 pandemic, for the safety of students, the department has decided that for courses in which submission of response sheets/assignments was necessary for internal assessment , now students need not submit these either personally or by post. Their internal assessment will be marked on the basis of internal assessment marks obtained in previous semester. In case of those students who had not submitted response sheets/assignments in previous semester also, appropriate decision will be taken by the departmental Internal Assessment committee.
  2. Lessons for all Courses have been uploaded on departmental website. Students are requested to use these lessons and avoid coming to the department for lessons.
  3. Admissions for session 2020-21 will probably begin in mid July. Kindly visit departmental website regularly for latest information.